ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਹਲਕਾ ਸਮਾਣਾ ਤੋਂ ਮੌਜੂਦਾ ਐਮ.ਐਲ.ਏ ਚੇਤਨ ਸਿੰਘ ਜੋੜਾਮਾਜਰਾ ਨੇ ਸਮਾਣਾ ਦੇ ਇੱਕ ਸਕੂਲ ਵਿੱਚ ਅਧਿਆਪਕਾਂ ਨੂੰ ਸਕੂਲ ਵਿੱਚ ਮਾੜਾ ਪ੍ਰਬੰਧ ਹੋਣ ਤੇ ਉਹਨਾਂ ਨੂੰ ਝਿੜਕਿਆ ਤੇ ਵਿਵਾਦਤ ਬਿਆਨ ਦਿੱਤਾ ਸੀ। ਪਰ ਇਸ ਤੇ ਵਿਰੋਧੀ ਧਿਰ ਨੇ ਰੱਜ ਕੇ ਗੁੱਸਾ ਜਾਹਿਰ ਕੀਤਾ ਸੀ ਜਿਸ ਤੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਇਸ ਬਿਆਨ ਤੇ ਮੁਆਫੀ ਵੀ ਮੰਗੀ ਸੀ ਤੇ ਕਿਹਾ ਸੀ ਉਹਨਾਂ ਨੂੰ ਇਸ ਬਿਆਨ ਤੇ ਭਾਰੀ ਠੇਸ ਪਹੁੰਚੀ ਹੈ ਤੇ ਉਹਨਾਂ ਨੇ ਚੇਤਨ ਸਿੰਘ ਜੋੜਾਮਾਜਰਾ ਨੂੰ ਗੱਲਾਂ ਗੱਲਾਂ ਵਿੱਚ ਵੀ ਸੁਣਾ ਦਿੱਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਆਪ ਸਰਕਾਰ ਹਮੇਸਾ ਅਧਿਆਪਕਾਂ ਦਾ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੀ ਨਿੰਦਾ ਕਰਨ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ। ਪਰ ਉਸਤੋਂ ਬਾਅਦ ਚੇਤਨ ਸਿੰਘ ਜੋੜਾਮਾਜਰਾ ਨੇ ਅਧਿਆਪਾਕਾਂ ਤੋਂ ਮੁਆਫੀ ਵੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਜੇ ਕਿਸੇ ਅਧਿਆਪਕ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਸਾਰੇ ਅਧਿਆਪਕਾਂ ਤੋਂ ਮਾਫ਼ੀ ਮੰਗਦਾ ਹਾਂ ਨਾਲ ਹੀ ਉਹਨਾਂ ਨੇ ਕਿਹਾ ਕਿ ਅਧਿਆਪਕ ਸਾਡੇ ਗੁਰੂ ਹਨ ਅਸੀਂ ਉਨ੍ਹਾਂ ਤੋਂ ਸੇਧ ਲੈਂਦੇ ਹਾਂ।
ਅਧਿਆਪਕਾਂ ਸਬੰਧੀ ਵਿਵਾਦਤ ਬਿਆਨ ‘ਤੇ ਚੇਤਨ ਸਿੰਘ ਜੋੜਾਮਾਜਰਾ ਨੇ ਮੰਗੀ ਮਾਫ਼ੀ-
