ਭੀਮ ਰਾਓ ਅੰਬੇਦਕਰ ਜੈਯੰਤੀ ਮੌਕੇ ਰਾਜ ਦੇ ਸਿੰਚਾਈ ਮੰਤਰੀ ਐਨ. ਉੱਤਮ ਕੁਮਾਰ ਰੈਡੀ ਨੇ ਐਲਾਨ ਕੀਤਾ ਕਿ ਤੇਲੰਗਨਾ ਅਨੁਸੂਚਿਤ ਜਾਤੀ ਦਾ ਵਰਗੀਕਰਨ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਹੈ। ਅਨੁਸੂਚਿਤ ਜਾਤੀ ਭਾਈਚਾਰਿਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਦੇ ਅਨੁਸਾਰ ਗਰੁੱਪ ਇੱਕ ਨੂੰ 1 ਫ਼ੀ ਸਦੀ, ਗਰੁੱਪ-2 ਨੂੰ 9 ਫ਼ੀ ਸਦੀ ਤੇ ਗੁਰੱਪ-3 ਨੂੰ 5 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਅਨੁਸੂਚਿਤ ਜਾਤੀ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਦਾ ਆਰਥਿਕ ਪੱਧਰ ਉਚਾ ਹੋਣ ਕਰਕੇ ਇਹ ਵਰਗੀਕਰਨ ਕੀਤਾ ਗਿਆ ਹੈ ਕਿਉਂਕਿ ਆਰਥਿਕ ਪੱਖੋਂ ਮਜ਼ਬੂਤ ਪਰਿਵਾਰ ਪੜ੍ਹਾਈ, ਪਹੁੰਚ ਅਤੇ ਪੈਸੇ ਦੇ ਜ਼ੋਰ ਕਾਰਨ ਰਾਖਵਾਂਕਰਨ ਲੈ ਰਹੇ ਸਨ। ਜਦੋਂ ਕਿ ਦਿਹਾੜੀ ਦਾਰ ਲੋਕਾਂ ਦਾ ਜੀਵਨ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ।