ਹਾਈਕੋਰਟ ਨੇ ਕੁੱਟਮਾਰ ਲਈ ਪੁਲਿਸ ਇੰਸਪੈਕਟਰਾਂ ਅਤੇ ਮੁਲਾਜਮਾ ਨੂੰ ਚੰਗੀ ਝਾੜ ਪਾਉਂਦੇ ਹੋਏ ਕਿਹਾ ਕਾਰਨ ਦੱਸੋ FIR ਵਿੱਚ ਦੇਰੀ ਕਿਉਂ ਹੋਈ?
ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਦਾ ਲਾਇਸੰਸ ਤੁਹਾਨੂੰ ਕਿਸ ਨੇ ਦਿੱਤਾ ?
ਪੁਲਿਸ ਵਾਲਿਆਂ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ ?
ਪੁਲਿਸ ਪੱਖੀ ਇੱਕ ਵਕੀਲ ਨੇ ਕਿਹਾ ਕਿ ਇੰਸਪੈਕਟਰ ਅਤੇ ਕਾਂਸਟੇਬਲ ਦੇ ਸੱਟਾਂ ਵੱਜੀਆਂ ਹਨ, ਤਾਂ ਜੱਜ ਸਾਹਿਬ ਨੇ ਕਿਹਾ ਕਿ ਫੇਰ ਉਸਦੀ FIR ਕਿਉ ਨਹੀਂ ਹੋਈ ? ਮੈਡੀਕਲ ਕਿਉ ਨਹੀਂ ਹੋਇਆ। ਤਾਂ ਵਕੀਲ ਕੋਲ ਸਪੱਸ਼ਟ ਜਵਾਬ ਨਹੀਂ ਸੀ। ਮੁਆਫੀ ਮੰਗਦੇ ਦੀਆਂ ਵੀਡੀਉ ਕੋਰਟ ਵਿੱਚ ਦਿਖਾਈਆਂ ਗਈਆਂ , ਵੀਡੀਉ ਦੇਖ ਜੱਜ ਨੇ ਕੀਤੀ ਝਾੜ ਝੰਬ, ਜੱਜ ਨੇ ਕਿਹਾ ਕਿਉਂ ਨਾ ਜਾਂਚ CBI ਤੋਂ ਕਰਵਾਈ ਜਾਵੇ ?
ਕੋਰਟ ਨੇ ਸਰਕਾਰ ਨੂੰ ਸਾਰੀਆਂ ਗੱਲਾਂ ਦਾ ਸਪੱਸ਼ਟ ਜਵਾਬ ਦੇਣ ਲਈ 2 ਦਿਨ ਦਾ ਸਮਾਂ ਦਿੱਤਾ ਹੈ , ਉਨ੍ਹਾਂ ਕਿਹਾ ਕਿ ਜੇ ਜਵਾਬ ਤਸੱਲੀਬਖਸ਼ ਨਾ ਹੋਇਆ ਤਾਂ ਕੇਸ CBI ਨੂੰ ਸੌਂਪ ਦਿੱਤਾ ਜਾਵੇਗਾ। ਅਗਲੀ ਸੁਣਵਾਈ 28 ਮਾਰਚ ਨੂੰ ਰੱਖੀ ਗਈ ਹੈ।