
ਹਾਈਕੋਰਟ ਦੇ ਜੱਜ ਦੇ ਘਰ ਨੇੜੇ ਦੁਬਾਰਾ ਫਿਰ ਮਿਲੇ 500-500 ਦੇ ਅੱਧ ਸੜੇ ਨੋਟ। ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਕੋਠੀ ਦੇ ਬਾਹਰੋਂ ਅੱਜ ਫਿਰ ਸਫਾਈ ਦੌਰਾਨ ਸਫਾਈ ਕਰਮਚਾਰੀਆਂ ਨੂੰ 500-500 ਰੁਪਏ ਦੇ ਅੱਧ ਜਲੇ ਨੋਟ ਮਿਲੇ ਹਨ। ਸਫਾਈ ਮੁਲਾਜਮਾਂ ਨੇ ਦੱਸਿਆ ਕਿ 4-5 ਦਿਨ ਪਹਿਲਾਂ ਵੀ ਸਾਨੂੰ ਇਸ ਤਰ੍ਹਾਂ ਦੇ ਨੋਟ ਮਿਲੇ ਸਨ। ਇਹ ਨੋਟ ਸੜਕ ਉੱਪਰ ਪੱਤਿਆਂ ਵਿੱਚ ਰਲੇ ਮਿਲੇ ਹੋਏ ਸਨ । ਇਸ ਤੋਂ ਪਹਿਲਾਂ 21 ਮਾਰਚ ਨੂੰ ਜਸਟਿਸ ਵਰਮਾ ਦੇ ਬੰਗਲੇ ਵਿੱਚੋਂ 15 ਕਰੋੜ ਰੁਪਏ ਕੈਸ਼ ਮਿਲਣ ਦੀ ਗੱਲ ਸਾਹਮਣੇ ਆਈ ਸੀ। ਸੂਚਨਾ ਹੈ ਕਿ 14 ਮਾਰਚ ਨੂੰ ਹੋਲੀ ਵਾਲੇ ਦਿਨ ਜੱਜ ਦੇ ਘਰ ਅੱਗ ਲੱਗ ਗਈ ਸੀ ਅਤੇ ਇਸ ਦੌਰਾਨ ਬੋਰੀਆਂ ਵਿੱਚ ਭਰੇ ਹੋਏ 500-500 ਰੁਪਏ ਦੇ ਅੱਧ ਜਲੇ ਨੋਟ ਮਿਲੇ ਸਨ।