
ਆਈ.ਜੀ. ਸੁਖਚੈਨ ਸਿੰਘ ਨੇ ਕਿਹਾ ਹੈ ਕਿ ਅੱਜ ਲਗਭਗ 450 ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇਗਾ। 19 ਮਾਰਚ ਤੋਂ ਹੁਣ ਤੱਕ 1400 ਕਿਸਾਨ ਹਿਰਾਸਤ ‘ਚ ਲਏ ਗਏ ਸਨ। 800 ਕਿਸਾਨਾਂ ਨੂੰ ਪਹਿਲਾਂ ਹੀ ਰਿਹਾਅ ਕੀਤਾ ਜਾ ਚੁੱਕਾ ਹੈ। 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ ਕਿਸੇ ਵੀ ਡਾਕਟਰੀ ਸਮੱਸਿਆ ਵਾਲੀਆਂ ਔਰਤਾਂ ਨੂੰ ਵੀ ਰਿਹਾਅ ਕੀਤਾ ਜਾਵੇਗਾ।