ਟਰੰਪ ਵੱਲੋਂ ਲਗਾਏ ਗਏ ਟੈਰਿਫਾਂ ਕਾਰਨ ਪੂਰੇ ਸੰਸਾਰ ਭਰ ਵਿੱਚ ਇੱਕ ਵਾਪਿਰਕ ਜੰਗ ਲੱਗ ਚੁੱਕੀ ਹੈ। ਚੀਨ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫਾਂ ਵਿਰੁੱਧ ਵਿਸ਼ਵ ਵਪਾਰ ਸੰਗਠਨ (WTO) ਕੋਲ ਨਵੀਂ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਚੀਨ ਨੇ WTO ਨੂੰ ਕਿਹਾ ਕਿ “ਸਥਿਤੀ ਖ਼ਤਰਨਾਕ ਤੌਰ ‘ਤੇ ਵਿਗੜ ਗਈ ਚੀਨ ਇਸ ਲਾਪਰਵਾਹੀ ਵਾਲੇ ਕਦਮ ਦਾ ਗੰਭੀਰ ਚਿੰਤਾ ਅਤੇ ਸਖ਼ਤ ਵਿਰੋਧ ਪ੍ਰਗਟ ਕਰਦਾ ਹੈ,”। ਅਮਰੀਕਾ ਅਤੇ ਚੀਨ ਨੇ ਇੱਕ ਦੂਜੇ ‘ਤੇ ਟੈਰਿਫ ਲਗਾਏ ਹਨ, ਜਿਸ ਨਾਲ ਚੀਨੀ ਸਮਾਨ ‘ਤੇ ਡਿਊਟੀ 125% ਅਤੇ ਅਮਰੀਕੀ ਸਮਾਨ ‘ਤੇ 84% ਤੱਕ ਵਧ ਗਈ ਹੈ।
ਚੀਨ ਨੇ WTO ਨੂੰ ਕੀਤੀ ਅਮਰੀਕੀ ਟੈਰਿਫਾਂ ਪ੍ਰਤੀ ਸ਼ਿਕਾਇਤ ਕਿਹਾ ਸਥਿਤੀ ਹੁਣ ਵਿਗੜ ਗਈ ਹੈ:
