ਇੱਕ ਵ੍ਹਾਈਟ ਹਾਊਸ ਅਧਿਕਾਰੀ ਨੇ ਸੀਐਨਬੀਸੀ ਨੂੰ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਚੀਨੀ ਆਯਾਤ ‘ਤੇ ਲਗਾਈ ਗਈ ਅਮਰੀਕੀ ਟੈਰਿਫ ਦਰ ਹੁਣ ਪ੍ਰਭਾਵਸ਼ਾਲੀ ਢੰਗ ਨਾਲ 145% ਹੋ ਗਈ ਹੈ। ਅਧਿਕਾਰੀ ਨੇ ਕਿਹਾ ਕਿ ਟਰੰਪ ਦੇ ਨਵੀਨਤਮ ਕਾਰਜਕਾਰੀ ਆਦੇਸ਼ ਨੇ ਚੀਨ ‘ਤੇ ਟੈਰਿਫ ਨੂੰ 84% ਤੋਂ ਵਧਾ ਕੇ 125% ਕਰ ਦਿੱਤਾ ਹੈ। ਹਾਲਾਂਕਿ ਅਧਿਕਾਰੀ ਇਹ ਸਪੱਸ਼ਟ ਕੀਤਾ ਕਿ ਇਹ ਟੈਰਿਫ 20% ਫੈਂਟਾਨਿਲ ਸਬੰਧਤ ਟੈਰਿਫ ਤੋਂ ਉੱਪਰ ਹੈ ਜੋ ਟਰੰਪ ਨੇ ਪਹਿਲਾਂ ਚੀਨ ‘ਤੇ ਲਗਾਇਆ ਸੀ। ਇਹਨਾਂ ਟੈਰਿਫਾਂ ਦੇ ਕਾਰਨ ਦੁਨੀਆਂ ਵਿੱਚ ਵਾਪਰਿਕ ਜੰਗ ਲੱਗ ਚੁੱਕੀ ਹੈ ਹਾਲਾਂਕਿ ਟਰੰਪ ਨੇ ਕਈ ਦੇਸ਼ਾਂ ਨੂੰ ਟੈਰਿਫਾਂ ਪ੍ਰਤੀ ਛੋਟ ਵੀ ਕੀਤੀ ਹੈ ਜਿਸ ਵਿੱਚ ਭਾਰਤ ਵੀ ਮੁੱਖ ਸ਼ਾਮਲ ਦੇਸ਼ ਹੈ। ਪਹਿਲਾਂ ਭਾਰਤ ਉੱਤੇ ਵੀ 27 ਪ੍ਰਤੀਸ਼ਤ ਟੈਰਿਫ ਲਗਾਏ ਗਏ ਸਨ ਜੋ ਕਿ ਘਟਾ ਕਿ 10 ਪ੍ਰਤੀਸ਼ਤ ਕਰ ਦਿੱਤੇ ਗਏ ਹਨ।
ਟਰੰਪ ਨੇ ਚੀਨ ’ਤੇ ਲਗਾਇਆ ਹੁਣ 145% ਟੈਰਿਫ:
