ਤਰਨਤਾਰਨ ਦੇ ਗੋਇੰਦਵਾਲਸਾਹਿਬ ਵਿੱਚ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਾ ਪਿੰਡ ਦੇ ਸਰਪੰਚ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਸਰਪੰਚ ਆਮ ਆਦਮੀ ਪਾਰਟੀ ਦਾ ਸਮਰਥਕ ਦੱਸਿਆ ਜਾ ਰਿਹਾ ਹੈ। ਸਬ ਇੰਸਪੈਕਟਰ ਚਰਨਜੀਤ ਸਿੰਘ ਪਿੰਡ ਵਿੱਚ ਝਗੜਾ ਸੁਲਝਾਉਣ ਲਈ ਗਏ ਸਨ। ਉਹਨਾਂ ਨਾਲ ਗਏ ਪੁਲਿਸ ਮੁਲਾਜ਼ਮ ਦੀ ਵੀ ਬਾਂਹ ਤੋੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਤੇ ਦੂਜੇ ਧੜੇ ਦਾ ਪਿਛਲੇ ਕਈ ਦਿਨਾਂ ਕੋਈ ਵਿਵਾਦ ਚਲ ਰਿਹਾ ਸੀ।
ਤਰਨਤਾਰਨ ਦੇ ਗੋਇੰਦਵਾਲ ਸਾਹਿਬ ’ਚ SI ਦਾ ਪਿੰਡ ਦੇ ਸਰਪੰਚ ਨੇ ਗੋਲੀਆਂ ਮਾਰ ਕੇ ਕੀਤਾ ਕਤਲ-
