ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਮਗਰੋਂ ਵਿਰੋਧੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਪਖਾਨਿਆਂ ਦਾ ਨਵੀਨੀਕਰਨ ਕਰ ਰਹੀ ਹੈ। ਮਜੀਠੀਆ ਨੇ ਸਿੱਖਿਆ ਕ੍ਰਾਂਤੀ ‘ਤੇ ਸਵਾਲ ਚੁੱਕੇ ਹਨ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਨੇ ਹੇਠਲੇ ਪੱਧਰ ਦੀ ਰਾਜਨੀਤੀ ਕੀਤੀ ਹੈ।ਪਰ ਹੁਣ ਆਮ ਆਦਮੀ ਪਾਰਟੀ ਵਲੋਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਸਕੂਲਾਂ ਚ ਲੈਟਰਿੰਗ ਬਾਥਰੂਮਾਂ ਦੇ ਕੀਤੇ ਗਏ ਉਦਘਾਟਨੀ ਸਮਾਰੋਹਾਂ ਤੋਂ ਬਾਅਦ ਲੋਕ ਵਿਦਰੋਹ ਦੇ ਚਲਦਿਆਂ ਅਜਿਹੇ ਕੰਮ ਕਰਨ ਤੇ ਜ਼ੁਬਾਨੀ ਕਲਾਮੀ ਪਾਬੰਦੀ ਲਗਾ ਦਿੱਤੀ ਗਈ ਹੈ।
ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ਮਗਰੋਂ ਵਿਰੋਧੀ ਧਿਰ ਨੇ ਘੇਰੀ ਆਮ ਆਦਮੀ ਪਾਰਟੀ:
