
ਅੱਜ ਪਟਿਆਲਾ ਵਿਖੇ ਵੱਡੀ ਸੰਖਿਆ ਵਿੱਚ ਕਰਨਲ ਬਾਠ ਦੇ ਹੱਕ ਲਈ ਤਕੜਾ ਇੱਕਠ ਹੋਇਆ ਹੈ ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਜਿਹੜੇ ਦੇਸ਼ ਲਈ ਲੜਦੇ, ਉਨ੍ਹਾਂ ਨੂੰ ਤੁਸੀਂ ਪੁਲਿਸ ਵਾਲੇ ਜਾਨਵਰਾਂ ਵਾਂਗ ਕੁੱਟਦੇ ਓ”। ਸਾਡੀਆਂ 5 ਪੁਸ਼ਤਾਂ ਫੌਜ ‘ਚ, ਅਸੀਂ ਵਿਸ਼ਵ ਯੁੱਧ ਤੱਕ ਲੜੇ ਡੀਸੀ ਦਫ਼ਤਰ ਪਟਿਆਲਾ ਵਿਖੇ ਕਰਨਲ ਦੀ ਪਤਨੀ ਨੇ ਕਿਹਾ। ਉੱਧਰ ਨਾਲ ਹੀ ਦੂਜੇ ਪਾਸੇ ਸਿਆਸੀ ਤੇ ਗੈਰ ਸਿਆਸੀ ਲੀਡਰਾਂ ਨੇ ਕਰਨਲ ਦੀ ਹੋਈ ਕਥਿੱਤ ਕੁੱਟਮਾਰ ਨੂੰ ਗੈਰ-ਕਾਨੂੰਨੀ ਤੇ ਮੰਦਭਾਗਾ ਕਿਹਾ ਹੈ। ਪਰਨੀਤ ਕੌਰ ਨੇ ਕਿਹਾ ਜੋ ਵੀ ਹੋਇਆ ਇਹ ਬੜਾ ਗਲਤ ਹੋਇਆ ਹੈ।