ਪੰਜਾਬ ਦੇ ਕਿਸਾਨਾਂ ਅਤੇ ਚੌਲ ਮਿਲ ਮਾਲਕਾਂ ਨੂੰ ਝਟਕਾ ਲੱਗਿਆ ਹੈ ਕਿਉਂਕਿ, ਅਮਰੀਕਾ ਭੇਜੀ ਜਾਣ ਵਾਲੀ ਬਾਸਮਤੀ ‘ਤੇ ਟੈਰਿਫ ਲਗਾ ਦਿੱਤਾ ਗਿਆ ਹੈ। ਭਾਰਤ ਹਰ ਸਾਲ ਅਰਬਾਂ ਡਾਲਰ ਦੇ ਬਾਸਮਤੀ ਚੌਲ ਅਮਰੀਕਾ ਨੂੰ ਨਿਰਯਾਤ ਕਰਦਾ ਹੈ। ਇਸਦਾ ਮੁੱਖ ਨਿਰਯਾਤ ਕੇਂਦਰ ਪੰਜਾਬ ਦੀ ਬਾਸਮਤੀ ਹੈ। ਹੁਣ ਇਹ ਵਪਾਰ ਖ਼ਤਰੇ ਵਿੱਚ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ ‘ਤੇ 27 ਪ੍ਰਤੀਸ਼ਤ ਵਾਧੂ ਪਰਸਪਰ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸਦਾ ਸਿੱਧਾ ਅਸਰ ਪੰਜਾਬ ਤੇ ਪਵੇਗਾ। ਪੰਜਾਬ ਤੋਂ ਬਾਸਮਤੀ ਨਿਰਯਾਤ ਕਰਨ ਵਾਲੇ ਅਸ਼ੋਕ ਸੇਠੀ ਕਹਿੰਦੇ ਹਨ ਕਿ ਮੰਨ ਲਓ ਕਿ ਇੱਕ ਕੁਇੰਟਲ ਬਾਸਮਤੀ ਚੌਲਾਂ ਦੀ ਕੀਮਤ 100 ਰੁਪਏ ਹੈ। ਇਸ ਦੇ ਨਾਲ ਹੀ, ਅਮਰੀਕਾ ਦੁਆਰਾ ਲਗਾਏ ਗਏ 27% ਪਰਸਪਰ ਟੈਕਸ ਕਾਰਨ, ਇੱਕ ਕੁਇੰਟਲ ਚੌਲਾਂ ਦੀ ਕੀਮਤ ਅਮਰੀਕਾ ਵਿੱਚ 127 ਰੁਪਏ ਹੋਵੇਗੀ। ਇਸ ਤਰ੍ਹਾਂ, ਅਮਰੀਕੀ ਆਯਾਤਕ ਭਾਰਤ ਛੱਡ ਕੇ ਹੋਰ ਬਾਜ਼ਾਰਾਂ ਦੀ ਭਾਲ ਕਰਨਗੇ। ਪੰਜਾਬ ਦੀ ਬਾਸਮਤੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਾਕਿਸਤਾਨ ਦੀ ਬਾਸਮਤੀ ਨਾਲ ਮੁਕਾਬਲਾ ਕਰਦੀ ਹੈ। ਇਸ ਲਈ ਇਹ ਪਰਸਪਰ ਟੈਕਸ ਭਾਰਤੀ ਨਿਰਯਾਤ ਲਈ ਇੱਕ ਸਮੱਸਿਆ ਬਣ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਚੌਲਾਂ ਚ ਚੱਲ ਰਹੇ ਮੰਦੀ ਦੇ ਦੌਰ ਕਾਰਨ ਸੇਲਾ ਮਿਲ ਪਿਛਲੇ ਸਾਲਾਂ ਤੋਂ ਮੰਦੀ ਦੇ ਦੌਰ ਵਿਚੋਂ ਲੰਘ ਰਹੀਆਂ ਹਨ। ਖ਼ਾਸ ਕਰਕੇ ਨਵੀਆਂ ਚੌਲ ਮਿੱਲਾਂ ਲਗਾਉਣ ਵਾਲੇ ਵਪਾਰੀਆਂ ਨੂੰ ਆਰਥਿਕ ਤੌਰ ਤੇ ਜਿਆਦਾ ਰਗੜਾ ਲੱਗਿਆ ਹੈ ਅਤੇ ਅਮਰੀਕਾ ਦੇ ਇਸ ਫੈਸਲੇ ਨਾਲ ਭਾਰਤੀ ਚੌਲਾਂ ਦਾ ਕਾਰੋਬਾਰ ਖਤਮ ਹੋਣ ਕਿਨਾਰੇ ਪਹੁੰਚ ਸਕਦਾ ਹੈ।
ਪੰਜਾਬ ਦੇ ਕਿਸਾਨਾਂ ਅਤੇ ਚੌਲ ਮਿਲ ਮਾਲਕਾਂ ਨੂੰ ਵੱਡਾ ਝਟਕਾ, ਟਰੰਪ ਨੇ ਲਗਾਏ ਬਾਸਮਤੀ ਚੌਲ ਤੇ ਟੈਰਿਫ:
