
ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਭਾਰਤੀ ਫੌਜ ਦੇ ਕਰਨਲ ਦੀ ਕਥਿੱਤ ਕੁੱਟਮਾਰ ਤੇ ਸਰਕਾਰ ਤੇ ਪੰਜਾਬ ਪੁਲਿਸ ਨੂੰ ਪੰਜਾਬ ਵਿਧਾਨ ਸਭਾ ਅਸੈਂਬਲੀ ਦੇ ਬਜਟ ਸੈਂਸਨ ਵਿੱਚ ਘੇਰਿਆ ਹੈ ਤੇ ਕਿਸਾਨਾਂ ਉੱਤੇ ਹੋਈ ਕਾਰਵਾਈ ਨੂੰ ਗਲਤ ਦੱਸਿਆ ਹੈ, ਉਹਨਾਂ ਨੇ ਇਸ ਕਾਰਵਾਈ ਨੂੰ ਕਿਸਾਨਾਂ ਦੀ ਪਿੱਠ ‘ਚ ਛੁਰਾ ਮਾਰਨ ਵਾਲੀ ਕਾਰਵਾਈ ਦੱਸਿਆ। ਉੱਧਰ ਦੂਜੇ ਪਾਸੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕਾਂਗਰਸ ਦੇ ਵਿਧਾਨ ਸਭਾ ਦੇ ਮੈਂਬਰ ਪ੍ਰਗਟ ਸਿੰਘ ਵਿਚਕਾਰ ਤਲਖੀ ਦੇਖੀ ਗਈ ਹੈ, ਪ੍ਰਗਟ ਸਿੰਘ ਨੇ ਸਪੀਕਰ ਕੁਲਤਾਰ ਸੰਧਵਾਂ ਦੀ ਪੁਰਾਣੀ ਸਟੇਟਮੈਂਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਪੀਕਰ ਸਾਹਿਬ ਤੁਸੀ ਕਿਹਾ ਸੀ ਕਿ ਪੰਜਾਬ ਵਿੱਚ ਜਿਹੜਾ ਨਸ਼ਾ ਵਧਿਆ ਹੈ ਉਹ ਕਿਸਾਨ ਧਰਨਿਆਂ ਕਰਕੇ ਵਧਿਆ ਹੈ ਪਰ ਸਪੀਕਰ ਨੇ ਪ੍ਰਗਟ ਸਿੰਘ ਦੀ ਇਸ ਸਟੇਟਮੈਂਟ ਤੋਂ ਪੱਲਿਆ ਝਾੜਿਆ ਹੈ ਤੇ ਪ੍ਰਗਟ ਸਿੰਘ ਨੂੰ ਖਰੀਆਂ-ਖਰੀਆਂ ਸੁਣਾਈਆਂ।