ਮਹਾਰਾਸ਼ਟਰ ਦੇ ਬੁਲਢਾਣਾ ਵਿੱਚ ਵਾਲ ਝੜਨ ਤੋਂ ਬਾਅਦ ਹੁਣ ਪਿੰਡ ਵਾਸੀਆਂ ਦੇ ਨਹੁੰ ਝੜ ਰਹੇ ਹਨ। ਲੋਕ ਮੁਸ਼ਕਿਲ ਵਿੱਚ ਹਨ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ। ਮਹਾਰਾਸ਼ਟਰ ਦੇ ਬੁਲਢਾਣਾ ਦੇ ਕਈ ਪਿੰਡਾਂ ਦੇ ਲੋਕਾਂ ਦੇ ਅਚਾਨਕ ਵਾਲ ਝੜਨ ਦੇ ਕਈ ਮਹੀਨਿਆਂ ਬਾਅਦ, ਪਿੰਡ ਵਾਸੀ ਹੁਣ ਜ਼ਿਲ੍ਹੇ ਵਿੱਚ ਨਹੁੰ ਝੜਨ ਦਾ ਸਾਹਮਣਾ ਕਰ ਰਹੇ ਹਨ।
ਬੁਲਢਾਣਾ ਦੇ ਸਿਹਤ ਅਧਿਕਾਰੀ ਡਾ. ਅਨਿਲ ਬੰਕਰ ਨੇ ਕਿਹਾ, “ਚਾਰ ਪਿੰਡਾਂ ਵਿੱਚ ਉਨੱਤੀ ਵਿਅਕਤੀ ਨਹੁੰਆਂ ਦੀ ਵਿਗਾੜ ਵਾਲੇ ਪਾਏ ਗਏ ਹਨ।” ਉਸਨੇ ਅੱਗ ਕਿਹਾ ਕਿ “ਇਹ [ਸਰੀਰ ਵਿੱਚ] ਉੱਚ ਸੇਲੇਨੀਅਮ ਪੱਧਰ ਦੀ ਮੌਜੂਦਗੀ ਦਾ ਨਤੀਜਾ ਹੋ ਸਕਦਾ ਹੈ”।