ਸੁਪਰੀਮ ਕੋਰਟ ਨੇ ਹਸਪਤਾਲਾਂ ਵਿੱਚ ਹੁੰਦੀਆਂ ਨਵਜੰਮੇ ਬੱਚਿਆਂ ਦੀਆਂ ਚੋਰੀਆਂ ਨੂੰ ਲੈ ਕਿ ਸਖ਼ਤ ਰੁਖ ਅਪਣਾਇਆ ਹੈ। ਸੁਪਰੀਮ ਕੋਰਟ ਨੇ ਆਪਣੀ ਜੱਜਮੈਂਟ ਦਿੰਦੇ ਹੋਏ ਕਿਹਾ ਕਿ ਜੇ ਹਸਪਤਾਲ ਤੋਂ ਬੱਚਾ ਚੋਰੀ ਹੁੰਦਾ ਹੈ ਤਾਂ ਉਸ ਦਾ ਲਾਇਸੈਂਸ ਤੁਰੰਤ ਕੀਤਾ ਰੱਦ ਕੀਤਾ ਜਾਵੇਗਾ। ਅਤੇ ਜੇਕਰ ਬੱਚਾ ਗਾਇਬ ਹੁੰਦਾ ਹੈ ਤਾਂ ਹਸਪਤਾਲ ਦੀ ਜਵਾਬਦੇਹੀ ਹੋਵੇਗੀ। ਉਤਰ ਪ੍ਰਦੇਸ਼ ਵਿੱਚ ਇਹੋ ਜਿਹੀਆਂ ਘਟਨਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਕਰਕੇ ਸੁਪਰੀਮ ਕੋਰਟ ਨੇ ਨਵਜਾਤ ਸ਼ਿਸ਼ੂ ਤਸਕਰੀ ਦੇ ਮਾਮਲੇ ‘ਚ ਉਤਰ ਪ੍ਰਦੇਸ਼ ਸਰਕਾਰ ਨੂੰ ਫਟਕਾਰ ਲਗਾਈ ਹੈ।
ਪੰਜਾਬ ਚ ਵੀ ਬੱਚੇ ਚੋਰੀ ਹੋਣ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ। ਵਧ ਰਹੀਆਂ ਘਟਨਾਵਾਂ ਨੂੰ ਲੈ ਕਿ ਹੁਣ ਸਿੱਧੇ ਤੌਰ ਤੇ ਹਸਪਤਾਲ ਪ੍ਰਸਾਸ਼ਨ ਜਿੰਮੇਵਾਰ ਹੋਵੇਗਾ।