ਸੀਚੇਵਾਲ ਮਾਡਲ ਨੂੰ ਲੈ ਕਿ ਵਿਧਾਨ ਸਭਾ ਵਿੱਚ ਦੋਵਾਂ ਧਿਰਾਂ ਵਿੱਚ ਗਰਮਾ-ਗਰਮੀ ਦੇਖਣ ਨੂੰ ਮਿਲੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੀਚੇਵਾਲ ਮਾਡਲ ਨੂੰ ਇੱਕ ਫੇਲ ਮਾਡਲ ਦੱਸਿਆ ਹੈ, ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਗੰਦੇ ਪਾਣੀ ਦੀ ਨਿਕਾਸੀ ਦੇ ਖਾਸ਼ ਪ੍ਰਬੰਧ ਲਈ ਥਾਪਰ ਵਰਗੀ ਸੰਸਥਾਂ ਤੇ ਪੰਜਾਬ ਟੈੱਕ ਜਿਹੀ ਸੰਸਥਾਂ ਦੀ ਮਦਦ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸੀਚੇਵਾਲ ਸਿਰਫ਼ ਇੱਕ ਠੇਕੇਦਾਰ ਹਨ ਉਹਨਾਂ ਨੂੰ ਗੰਦੇ ਪਾਣੀ ਨਿਕਾਸੀ ਪ੍ਰਬੰਧਨ ਦਾ ਕੋਈ ਖਾਸ਼ ਤਜ਼ੁਰਬਾ ਹਾਸਿਲ ਨਹੀਂ ਹੈ। ਪਰ ਦੂਜੇ ਪਾਸੇ ਸੰਤ ਸੀਚੇਵਾਲ ਨੇ ਸੀਚੇਵਾਲ ਮਾਡਲ ਨੂੰ ਇੱਕ ਸਫ਼ਲ ਮਾਡਲ ਦੱਸਿਆ ਹੈ।
‘ਸੀਚੇਵਾਲ ਮਾਡਲ’ ‘ਤੇ ਫਿਰ ਹੋਈ ਦੋਵਾਂ ਧਿਰਾਂ ’ਚ ਗਰਮਾ-ਗਰਮੀ:
