ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਲੋਕ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੇ ਡਾਇਬਟੀਜ਼ ਐਟਲਸ ਦੇ 11ਵੇਂ ਐਡੀਸ਼ਨ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ 25 ਕਰੋੜ ਤੋਂ ਵੱਧ ਲੋਕ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਉਨ੍ਹਾਂ ਨੂੰ ਸ਼ੂਗਰ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਲਗਭਗ 58.9 ਕਰੋੜ ਲੋਕ ਸ਼ੂਗਰ ਨਾਲ ਜੀ ਰਹੇ ਹਨ। ਇਸ ਤੋਂ ਇਲਾਵਾ, ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ 2050 ਤੱਕ ਸ਼ੂਗਰ ਵਾਲੇ ਬਾਲਗਾਂ ਦੀ ਗਿਣਤੀ 85.3 ਕਰੋੜ ਤੱਕ ਪਹੁੰਚ ਜਾਵੇਗੀ।
25 ਕਰੋੜ ਤੋਂ ਵੱਧ ਲੋਕ ਹਨ ਅਣਜਾਣ ਕਿ ਉਨ੍ਹਾਂ ਨੂੰ ਹੈ ਸ਼ੂਗਰ ਦੀ ਬਿਮਾਰੀ: ਰਿਪੋਰਟ
