26/11 ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਉਣ ਲਈ ਅਮਰੀਕਾ ਗਈ ਇੱਕ ਮਲਟੀ-ਏਜੰਸੀ ਟੀਮ ਵੀਰਵਾਰ ਨੂੰ ਦਿੱਲੀ ਪਹੁੰਚੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਤਹੱਵੁਰ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਭਾਰਤ ਲਿਆਂਦਾ ਗਿਆ ਜੋ ਪਾਲਮ ਆਈਏਐਫ ਏਅਰਬੇਸ ‘ਤੇ ਉਤਰੀ। 64 ਸਾਲਾ ਤਹੱਵਰ ਰਾਣਾ ਨੂੰ 2009 ਵਿੱਚ ਅਮਰੀਕਾ ਵਿੱਚ ਫੜਿਆ ਗਿਆ ਸੀ ਅਤੇ ਭਾਰਤ ਨੇ ਉਸ ਹਮਲੇ ਦੇ ਮੁਕੱਦਮੇ ਲਈ ਉਸਦੀ ਹਵਾਲਗੀ ਦੀ ਮੰਗ ਕੀਤੀ ਸੀ ਜਿਸ ਵਿੱਚ 160 ਤੋਂ ਵੱਧ ਲੋਕ ਮਾਰੇ ਗਏ ਸਨ।
26/11 ਅੱਤਵਾਦੀ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਗਿਆ ਅਮਰੀਕਾ ਤੋਂ ਭਾਰਤ:
