3 ਸਾਲਾਂ ‘ਚ 80 ਫੀਸਦੀ ਤੱਕ ਵਧ ਗਈ ਪ੍ਰਾਈਵੇਟ ਸਕੂਲਾਂ ਦੀ ਫੀਸ। ਕਿਤਾਬਾਂ-ਕਾਪੀਆਂ ਦੀਆਂ ਕੀਮਤਾਂ ਚ ਵੀ ਹੋਇਆ ਭਾਰੀ ਵਾਧਾ। ਕਰੋੜਾਂ ਰੁਪਏ ਚ ਚੱਲ ਰਿਹਾ ਕਿਤਾਬਾਂ ਕਾਪੀਆਂ ਦਾ ਕਮਿਸ਼ਨ। ਭਾਰਤ ਵਿੱਚ ਨਿੱਜੀ ਸਕੂਲਾਂ ਦੀ ਸਿੱਖਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ। ਇੱਕ ਪਾਸੇ ਸਕੂਲੀ ਫੀਸਾਂ ਵੱਧ ਰਹੀਆਂ ਹਨ, ਨਾਲ ਹੀ ਹਰ ਸਾਲ ਬਦਲ ਦਿੱਤੇ ਜਾਣ ਵਾਲੀਆਂ ਕਿਤਾਬਾਂ ਦੀਆਂ ਕੀਮਤਾਂ ਵੀ ਮਾਪਿਆਂ ਤੇ ਆਰਥਿਕ ਬੋਝ ਪਾ ਰਹੀਆਂਂ ਹਨ। ਇਸ ਨਵੇਂ ਸ਼ੁਰੂ ਹੋਏ ਸੈਸ਼ਨ ਦੌਰਾਨ ਸਕੂਲ ਖੁੱਲ੍ਹਦੇ ਹੀ ਫੀਸ ਦੇ ਵਾਧੇ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵੀ ਵੱਧ ਗਈ ਹੈ । ਕਰਵਾਏ ਗਏ ਸਰਵੇ ‘ਚ 44ਫੀਸਦੀ ਮਾਪਿਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ‘ਚ ਉਨ੍ਹਾਂ ਦੇ ਬੱਚਿਆਂ ਦੇ ਸਕੂਲਾਂ ਦੀ ਫੀਸ 50 ਫੀਸਦੀ ਤੋਂ 80 ਫੀਸਦੀ ਤੱਕ ਵੱਧ ਚੁੱਕੀ ਹੈ। ਇਹ ਸਰਵੇ ਦੇਸ਼ ਦੇ 309 ਜ਼ਿਲਿਆਂ ਤੋਂ 31,000 ਤੋਂ ਵੱਧ ਮਾਪਿਆਂ ਨੇ ਭਰਿਆ, ਜਿਨ੍ਹਾਂ ਵਿੱਚੋਂ 38% ਮਹਿਲਾਵਾਂ ਸਨ।
3 ਸਾਲਾਂ ’ਚ 80 ਫੀਸਦੀ ਤੱਕ ਵਧ ਗਈ ਪ੍ਰਾਈਵੇਟ ਸਕੂਲਾਂ ਦੀ ਫੀਸ
