
ਭਾਖੜਾ ਪੁਲ ਤੋਂ ਲੈ ਕੇ ਢਾਬੀ ਗੁੱਜਰਾਂ ਬਾਰਡਰ ਤੱਕ ਵੱਡੀ ਗਿਣਤੀ ਚ ਸੁਰੱਖਿਆ ਕਰਮੀ ਅੱਜ ਵੀ ਜਗ੍ਹਾ ਜਗ੍ਹਾ ਖੜ੍ਹੇ ਵਿਖਾਈ ਦੇ ਰਹੇ ਸਨ। ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਦੋਵੇਂ ਮੋਰਚਿਆਂ ਤੋਂ ਕਿਸਾਨਾਂ ਨੂੰ ਹਟਾਇਆ ਗਿਆ ਹੈ। ਅੱਜ ਦੇ ਬਜਟ ਸੈਂਸਨ ਵਿੱਚ ਵਿਰੋਧੀ ਧਿਰ ਵੱਲੋਂ ਕਿਸਾਨਾਂ ਖ਼ਿਲਾਫ ਲਏ ਗਏ ਐਕਸ਼ਨ ਤੋਂ ਬਾਅਦ ਤਿੱਖਾ ਪ੍ਰਤੀਕ੍ਰਮ ਦਿੱਤਾ ਗਿਆ ਹੈ। ਉੱਧਰ ਦੂਜੇ ਪਾਸੇ ਸੰਭੂ ਬਾਰਡਰ ਤੇ ਵੀ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।