
ਜਸਟਿਸ ਵਰਮਾ ਤੋਂ ਹਾਈ ਕੋਰਟ ਨੇ ਤੁਰੰਤ ਪ੍ਰਭਾਵ ਨਾਲ ਨਿਆਂਇਕ ਕੰਮ ਵਾਪਸ ਲਏ ਹਨ। ਜਸਟਿਸ ਵਰਮਾ ਜਾਂਚ ਪੂਰੀ ਹੋਣ ਤੱਕ ਨਿਆਂਇਕ ਕੰਮਾਂ ਤੋਂ ਰਹਿਣਗੇ ਦੂਰ। ਜੱਜ ਦੇ ਘਰੋਂ ਅੱਗ ਨਾਲ ਜਲੀਆਂ 500-500 ਦੇ ਨੋਟਾਂ ਦੀਆ ਅੱਧ-ਜਲੀਆਂ ਗੁੱਥੀਆਂ ਮਿਲਿਆਂ ਸਨ, ਜਿਸ ਤੋਂ ਬਾਅਦ ਜੱਜ ਤੇ ਰਿਸ਼ਵਤ ਲੈਣ ਦੀ ਸੰਕਾ ਜਾਹਿਰ ਕੀਤੀ ਜਾ ਰਹੀ ਸੀ ਪਰ ਉਸਤੋਂ ਬਾਅਦ ਜਸਟਿਸ ਵਰਮਾਂ ਨੇ ਸਾਰੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਤੇ ਝੂਠੇ ਦੱਸਿਆ ਸੀ। ਪਰ ਅੱਜ ਹੀ ਦਿੱਲੀ ਹਾਈ ਕੋਰਟ ਨੇ ਇਸ ਫ਼ੈਸਲੇ ਤੇ ਵੱਡੀ ਕਰਵਾਈ ਕੀਤੀ ਹੈ ਤੇ ਜਸਟਿਸ ਵਰਮਾ ਨੂੰ ਤਰੁੰਤ ਪ੍ਰਭਾਵ ਨਾਲ ਨਿਆਂਇਕ ਕੰਮਾਂ ਤੋਂ ਲਾਂਭੇ ਕਰ ਦਿੱਤਾ ਗਿਆ ਹੈ।