ਪੰਜਾਬ ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਫਰਜ਼ੀ ਚੋਣ ਅਧਿਕਾਰੀ ਬਣ ਕੇ 2 ਅਧਿਅਪਾਕ ਚੋਣ ਡਿਊਟੀ ਕਰ ਗਏ। ਚੋਣ ਹਾਰਨ ਵਾਲੇ ਉਮੀਦਵਾਰ ਵੱਲੋਂ ਸਬੂਤਾਂ ਸਣੇ ਏਡੀਸੀ ਫਿਰੋਜ਼ਪੁਰ ਕੋਲ ਸ਼ਿਕਾਇਤ ਕੀਤੀ ਗਈ ਹੈ। ਲੰਘੀਆਂ ਪੰਚਾਇਤੀ ਚੋਣਾਂ ਦੌਰਾਨ ਤਹਿਸੀਲ ਗੁਰੂਹਰਸਹਾਏ ਦੇ ਪਿੰਡ ਵਾਸਲ ਮੋਹਨ ਕੇ ਵਿੱਚ 2 ਈਟੀਟੀ ਅਧਿਆਪਕਾਂ ਵੱਲੋਂ ਕਥਿਤ ਫਰਜ਼ੀ ਚੋਣ ਅਧਿਕਾਰੀ ਬਣ ਕੇ ਬੂਥ ਉਪਰ ਡਿਊਟੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਅਧਿਆਪਕਾਂ ਦੀ ਚੋਣ ਮੌਕੇ ਬੂਥ ‘ਤੇ ਹਾਜ਼ਰ ਰਹਿਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਚੋਣ ਹਾਰਨ ਵਾਲੀ ‘ਇੱਕ ਧਿਰ ਨੇ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਏਡੀਸੀ ਕੋਲੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਤ ਧਿਰ ਦਾ ਦੋਸ਼ ਹੈ ਕਿ ਮੁਲਜ਼ਮ ਅਧਿਆਪਕਾਂ ਵੱਲੋਂ ਕੀਤੀ ਗਈ ਕਥਿਤ ਹੇਰਾਫੇਰੀ ਕਾਰਨ ਹੀ ਉਹ ਚੋਣ ਹਾਰੇ ਹਨ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਪੰਜਾਬ ’ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਫਰਜ਼ੀ ਚੋਣ ਅਧਿਕਾਰੀ ਬਣ ਕੇ 2 ਅਧਿਅਪਾਕ ਚੋਣ ਡਿਊਟੀ ਕਰ ਗਏ।
