ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉੱਜਵਲਾ ਅਤੇ ਗੈਰ-ਉਜਵਲਾ ਖਪਤਕਾਰਾਂ ਲਈ ਹਰੇਕ ਐਲਪੀਜੀ ਸਿਲੰਡਰ ਦੀ ਕੀਮਤ 50 ਰੁਪਏ ਵਧਾਈ ਜਾਵੇਗੀ। “ਇਸਦਾ ਮਤਲਬ ਹੈ ਕਿ ਉੱਜਵਲਾ ਲਾਭਪਾਤਰੀਆਂ ਲਈ ਹਰੇਕ ਸਿਲੰਡਰ ਦੀ ਕੀਮਤ 500 ਰੁਪਏ ਤੋਂ 550 ਰੁਪਏ ਤੱਕ ਵਧ ਜਾਵੇਗੀ। ਮੰਤਰੀ ਪੁਰੀ ਨੇ ਅੱਗੇ ਕਿਹਾ ਕਿ ਹੋਰਾਂ ਲਈ, ਇਹ 803 ਰੁਪਏ ਤੋਂ 853 ਰੁਪਏ ਤੱਕ ਵਧਾਈ ਜਾਵੇਗੀ। ਤੇਲ ਦੀਆਂ ਕੀਮਤਾਂ ਵਿੱਚ ਵੀ 2 ਰੁਪਏ ਪ੍ਰਤੀ ਲੀਟਰ ਐਕਸ਼ਾਈਜ਼ ਡਿਊਟੀ ਵਧਾਈ ਗਈ ਹੈ।
ਐਲਪੀਜੀ ਸਿਲੰਡਰ ਹੋਇਆ 50 ਰੁਪਏ ਹੋਰ ਮਹਿੰਗਾ:
