ਚੌਲਾਂ ਤੋਂ ਬਾਅਦ ਟਰੰਪ ਹੁਣ ਦਵਾਈਆਂ ‘ਤੇ ਵੀ ਟੈਰਿਫ਼ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਜਿਸ ਕਰਕੇ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋਵੇਗਾ। ਜੇਕਰ ਅਮਰੀਕਾ ਦਵਾਈਆਂ ‘ਤੇ ਟੈਰਿਫ਼ ਲਗਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਇਸ ਦਾ ਅਸਰ ਭਾਰਤ ‘ਤੇ ਵੀ ਪਵੇਗਾ। ਭਾਰਤੀ ਦਵਾਈ ਕੰਪਨੀਆਂ ਹਰ ਸਾਲ 40 ਫ਼ੀ ਸਦੀ ਜੈਨਰਿਕ ਦਵਾਈਆਂ’ ਅਮਰੀਕਾ ਭੇਜਦੀਆਂ ਹਨ। ਪਹਿਲਾਂ ਹੀ ਅਮਰੀਕਾ ਨੇ ਭਾਰਤ ਉੱਤੇ 27 ਪ੍ਰਤੀਸ਼ਤ ਟੈਰਿਫ ਲਗਾਏ ਹਨ। ਇਹ ਟੈਰਿਫ ਲਗਣ ਨਾਲ ਭਾਰਤ ਦੀਆਂ ਫਾਰਮਾਸਿਊਟੀਕਲ ਕੰਪਨੀਆਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਭਾਰਤ ਨੇ ਅਮਰੀਕਾ ਵੱਲੋਂ ਲਗਾਏ ਗਏ ਇਸ ਟੈਰਿਫਾਂ ਤੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਹੈ ਜਦੋਂਕਿ ਚੀਨ ਵੱਲੋਂ ਅਮਰੀਕਾਂ ਤੇ ਜਵਾਬੀ ਕਾਰਵਾਈ ਕਰਦਿਆਂ 84 ਪ੍ਰਤੀਸ਼ਤ ਟੈਰਿਫ ਲਗਾ ਦਿੱਤੇ ਹਨ। ਲਗਾਏ ਗਏ ਇਹਨਾਂ ਟੈਰਿਫਾਂ ਦਾ ਅਸਰ ਪੂਰੇ ਸੰਸਾਰ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਈ ਦੇਸ਼ਾਂ ਦੀਆਂ ਸਟਾਕ ਮਾਰਕਿਟਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਵੀ ਮਿਲੀ ਸੀ। ਸੰਸਾਰ ਭਰ ਵਿੱਚ ਵਪਾਰਿਕ ਯੁੱਧ ਸ਼ੁਰੂ ਹੋ ਗਿਆ ਹੈ, ਜਿਸਦਾ ਅਸਰ ਸਿੱਧੇ ਤੌਰ ਤੇ ਆਮ ਲੋਕਾਂ ਦੇ ਜਨ-ਜੀਵਨ ਉੱਤੇ ਦੇਖਣ ਨੂੰ ਮਿਲੇਗਾ ਤੇ ਆਰਥਿਕ ਮੰਦੀ ਆਵੇਗੀ।
ਟਰੰਪ ਹੁਣ ਦਵਾਈਆਂ ’ਤੇ ਵੀ ਟੈਰਿਫ ਲਗਾਉਣ ਦੀ ਤਿਆਰੀ ’ਚ
