ਕੋਰਟ ਨੇ ਪਾਣੀ ਦੇ ਪੱਧਰ ‘ਚ ਚਿੰਤਾਜਨਕ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਗੈਰ-ਕਾਨੂੰਨੀ ਬੋਰਵੈੱਲਾਂ ਰਾਹੀਂ ਪਾਣੀ ਕੱਢਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਿਸੇ ਪਾਪ ਤੋਂ ਘੱਟ ਨਹੀਂ ਹੈ। ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਪਾਣੀ ਦੇ ਸੰਕਟ ਦਾ ਜ਼ਿਕਰ ਕਰਦੇ ਹੋਏ ਚੀਫ ਜਸਟਿਸ ਡੀ.ਕੇ. ਉਪਾਧਿਆਏ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਪ੍ਰਥਾਵਾਂ ਜਾਰੀ ਰਹੀਆਂ ਤਾਂ ਦਿੱਲੀ ‘ਚ ਵੀ ਅਜਿਹਾ ਹੀ ਖਤਰਾ ਹੋ ਸਕਦਾ ਹੈ।
ਰੋਸ਼ਨਾਰਾ ‘ਚ ਇੱਕ ਇਮਾਰਤ ਲਈ ਸਰਵੇਖਣ ਦੇ ਹੁਕਮ ਦਿਤੇ ਗਏ ਸਨ, ਜਿੱਥੇ ਗੈਰ-ਕਾਨੂੰਨੀ ਬੋਰਵੈੱਲਾਂ ਦੀ ਰੀਪੋਰਟ ਕੀਤੀ ਗਈ ਸੀ, ਜਿਸ ‘ਚ ਐਮ.ਸੀ.ਡੀ., ਦਿੱਲੀ ਜਲ ਬੋਰਡ ਅਤੇ ਸਥਾਨਕ ਪੁਲਿਸ ਦੇ ਅਧਿਕਾਰੀ ਸ਼ਾਮਲ ਸਨ। ਅਦਾਲਤ ਨੇ ਕਾਰਜਸ਼ੀਲ ਗੈਰ-ਕਾਨੂੰਨੀ ਬੋਰਵੈੱਲਾਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਹਨ।
ਗ਼ੈਰ-ਕਾਨੂੰਨੀ ਬੋਰਵੈੱਲਾਂ ਰਾਹੀਂ ਪਾਣੀ ਕੱਢਣਾ ਪਾਪ ਤੋਂ ਘੱਟ ਨਹੀਂ: ਦਿੱਲੀ ਹਾਈ ਕੋਰਟ:
