ਕਈ ਰਿਪੋਰਟਾਂ ਦੇ ਅਨੁਸਾਰ, ਸਾਊਦੀ ਅਰਬ ਨੇ ਭਾਰਤ ਦੇ ਨਿੱਜੀ ਹਜ ਯਾਤਰੀਆਂ ਦੇ ਕੋਟੇ ਵਿੱਚ 80% ਦੀ ਕਟੌਤੀ ਕਰ ਦਿੱਤੀ ਹੈ। ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ, “ਇਹ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਹੈ ਇਸ ਅਚਾਨਕ ਫੈਸਲੇ ਨਾਲ ਸ਼ਰਧਾਲੂਆਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ। ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ।” ਭਾਰਤੀ ਸ਼ਰਧਾਲੂ ਭਾਰਤ ਦੀ ਹਜ ਕਮੇਟੀ ਜਾਂ ਨਿੱਜੀ ਟੂਰ ਆਪਰੇਟਰਾਂ ਰਾਹੀਂ ਹਜ ਲਈ ਜਾ ਸਕਦੇ ਹਨ। ਫਿਲਹਾਲ ਇਸ ਖ਼ਬਰ ਨਾਲ ਭਾਰਤੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਭਾਰਤ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਹਜ ਯਾਤਰਾ ਲਈ ਜਾਂਦੇ ਹਨ।
ਸਾਊਦੀ ਅਰਬ ਨੇ ਹਜ ਯਾਤਰੀਆਂ ਦੇ ਕੋਟੇ ਵਿੱਚ ਕੀਤੀ 80% ਦੀ ਕਟੌਤੀ, ਭਾਰਤੀ ਪ੍ਰੇਸ਼ਾਨ: ਰਿਪੋਰਟਾਂ
