ਮੋਹਾਲੀ ਦੇ ਪਿੰਡ ਬੂਟਾ ਸਿੰਘ ਵਾਲਾ ਦੀ ਪੰਚਾਇਤ ਨੇ ਪਰਵਾਸੀ ਮਜ਼ਦੂਰਾਂ ਨੂੰ ਲੈ ਕਿ ਮਤਾ ਪਾਇਆ ਹੈ ਜਿਸ ਵਿੱਚ ਪਰਵਾਸੀਆਂ ਨੂੰ ਪਿੰਡ ਦੀ ਆਬਾਦੀ ਤੋਂ ਬਾਹਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪਿੰਡ ਵੱਲੋਂ ਪਾਏ ਮਤੇ ਵਿੱਚ ਪਰਵਾਸੀਆਂ ਨੂੰ 30 ਅਪ੍ਰੈਲ ਤੱਕ ਪਿੰਡ ਛੱਡਣ ਲਈ ਕਿਹਾ ਗਿਆ ਹੈ। ਕਿਰਾਏ ਦੇ ਲਾਲਚ ‘ਚ ਪਿੰਡ ਵਾਸੀ ਪਰਵਾਸੀਆਂ ਨੂੰ ਰੱਖ ਰਹੇ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪ੍ਰਰਵਾਸੀਆਂ ਦੇ ਕਾਰਨ 24 ਘੰਟੇ ਵਾਰਦਾਤ ‘ਹੋਣ ਦਾ ਖ਼ਤਰਾ ਰਹਿੰਦਾ ਹੈ ਤੇ ਪਹਿਲਾਂ ਵੀ ਪਿੰਡ ਵਿੱਚ ਕਈ ਘਟਨਾਵਾਂ ਹੋ ਚੁੱਕੀਆਂ ਹਨ।
