ਪ੍ਰਤਾਪ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਪਾਕਿਸਤਾਨ ਤੋਂ 50 ਬੰਬ ਆਏ ਹਨ ਜਿਹਨਾਂ ਵਿੱਚੋਂ 18 ਦੇ ਕਰੀਬ ਪੰਜਾਬ ਦੇ ਵੱਖ-ਵੱਖ ਠਿਕਾਣਿਆਂ ਤੇ ਅਣਪਛਾਤੇ ਲੋਕਾਂ ਜਾਂ ਗੈਂਗਸਟਰਾਂ ਵੱਲੋਂ ਚਲਾਏ ਗਏ ਹਨ ਕਈ ਗੈਂਗਸਟਰਾਂ ਤੇ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਈਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ। ਪਰ ਪ੍ਰਤਾਪ ਬਾਜਵਾ ਦੇ ਇਸ ਬਿਆਨ ਨਾਲ ਪੰਜਾਬ ਵਿੱਚ ਭਗਵੰਤ ਮਾਨ ਤੇ ਸਰਕਾਰ ਨੇ ਪ੍ਰਤਾਪ ਬਾਜਵਾ ਨੂੰ ਆੜੇ-ਹੱਥੀ ਲਿਆ ਸੀ ਜਿਸ ਤੇ ਭਗਵੰਤ ਮਾਨ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਪਾਕਿਸਤਾਨ ਨਾਲ ਸੰਬੰਧ ਹਨ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਸੀ। ਬਾਅਦ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਐਫ ਆਈ ਆਰ ਵੀ ਕੀਤੀ ਗਈ ਸੀ।
ਪਰ ਹੁਣ ਪ੍ਰਤਾਪ ਸਿੰਘ ਬਾਜਵਾ ਵੱਲੋਂ ਐਫ.ਆਈ.ਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਹਾਈਕੋਰਟ ਚ ਸੁਣਵਾਈ ਹੋਵੇਗੀ।