ਪੰਜਾਬ ਵਿੱਚ ਪਾਣੀ ਦਾ ਪੱਧਰ ਡਿੱਗਣ ਦੀ ਡਰਾਉਣੀ ਰਿਪੋਰਟ ਸਾਹਮਣੇ ਆਈ ਹੈ। ਪੰਜਾਬ ਸੂਬੇ ਵਿਚ ਪਾਣੀ ਦੇ ਪੱਧਰ ਦਾ ਲਗਾਤਾਰ ਡਿੱਗਦੇ ਜਾਣਾ ਦਿਨੋਂ-ਦਿਨ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਧਰਤੀ ਹੇਠਲੇ ਪਾਣੀ ਨੂੰ ਲੈ ਕੇ ਖੇਤੀਬਾੜੀ, ਵਾਟਰ ਸਪਲਾਈ ਅਤੇ ਮੌਸਮ ਵਿਭਾਗ ਦੀ ਪ੍ਰੀ-ਮਾਨਸੂਨ ਰਿਪੋਰਟ ਸਮੁੱਚੇ ਪੰਜਾਬੀਆਂ ਦੇ ਲਈ ਖ਼ਤਰੇ ਦੀ ਘੰਟੀ ਹੈ। 8 ਜ਼ਿਲ੍ਹਿਆਂ ਦੇ ਸਾਰੇ ਬਲਾਕ ਡਾਰਕ ਜ਼ੋਨ ਵਿਚ ਹਨ। ਇਨ੍ਹਾਂ ਵਿਚੋਂ ਸੰਗਰੂਰ, ਪਟਿਆਲਾ ਤੇ ਮੋਗਾ ਦੇ ਹਾਲਾਤ ਸਭ ਤੋਂ ਖ਼ਰਾਬ ਹਨ। ਸੰਗਰੂਰ ਵਿੱਚ ਇਕ ਸਾਲ ਅੰਦਰ ਧਰਤੀ ਹੇਠਲਾ ਪਾਣੀ 4.6 ਮੀਟਰ ਤੱਕ ਡਿਗਿਆ ਹੈ ਤੇ ਇਥੇ ਪਾਣੀ ਹੁਣ ਧਰਤੀ ਤੋਂ 48.86 ਮੀਟਰ ਡੂੰਘਾਈ ‘ਤੇ ਜਾ ਪਹੁੰਚਿਆ ਹੈ।
ਪੰਜਾਬ ਦੇ 8 ਜ਼ਿਲ੍ਹਿਆਂ ’ਚ ਪਾਣੀ ਦਾ ਪੱਧਰ ਡਾਰਕ ਜੋਨ ’ਚ:
