ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ 50 ਬੰਬ ਪਏ ਹੋਣ ’ਤੇ ਬਿਆਨ ਦਿੱਤਾ ਸੀ ਜਿਸ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ ਸੀ ਤੇ ਪ੍ਰਤਾਪ ਸਿੰਘ ਬਾਜਾਵਾ ਵਿਰੁੱਧ ਐਫ.ਆਈ.ਆਰ ਦਰਜ਼ ਕੀਤੀ ਗਈ ਸੀ। ਪ੍ਰਤਾਪ ਸਿੰਘ ਬਾਜਾਵਾ ਕੱਲ ਦੁਪਹਿਰ ਨੂੰ ਸਾਈਬਰ ਥਾਣੇ ਵਿੱਚ ਪੇਸ਼ ਹੋਏ ਜਿੱਥੇ ਪੁਲਿਸ ਨੇ ਉਹਨਾਂ ਤੋਂ 5 ਘੰਟੇ 25 ਮਿੰਟ ਲਗਾਤਾਰ ਪੁੱਛਗਿੱਛ ਕੀਤੀ ਸੀ ਪੁੱਛਗਿੱਛ ਤੋਂ ਬਾਅਦ ਪ੍ਰਤਾਪ ਸਿੰਘ ਬਾਜਾਵਾ ਨੇ ਕਿਹਾ ਸੀ ਕਿ ਉਹ ਡਰਨ ਵਾਲੇ ਨਹੀਂ ਹਨ। ਪੁਲਿਸ ਵਲੋਂ ਪ੍ਰਤਾਪ ਸਿੰਘ ਬਾਜਵਾ ਕੋਲੋਂ 25 ਸਵਾਲ ਪੁੱਛੇ ਗਏ ਸਨ। ਇਸ ਮਾਮਲੇ ਦੀ ਬੁੱਧਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਹੋ ਗਈ ਹੈ ਜਿਸ ਵਿੱਚ ਹਾਈਕੋਰਟ ਨੇ 22 ਅਪ੍ਰੈਲ ਤੱਕ ਬਾਜਵਾ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾਈ ਹੈ।
ਪ੍ਰਤਾਪ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ:
