ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪੰਤਵੰਤ ਪੰਨੂ ਨੇ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਦਾ ਸਮਰਥਨ ਕੀਤਾ ਹੈ। ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਪੰਜਾਬ ਵਿੱਚ 50 ਦੇ ਲਗਭਗ ਬੰਬ ਪਾਕਿਸਤਾਨ ਤੋਂ ਆਏ ਹਨ ਜਿਸ ਵਿੱਚ 18 ਦੇ ਲਗਭਗ ਚਲ ਗਏ ਹਨ ਤੇ ਬਾਕੀ 32 ਬੰਬ ਹਾਲੇ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪਏ ਹਨ। ਪ੍ਰਤਾਪ ਬਾਜਵਾ ਦੇ ਇਸ ਬਿਆਨ ਤੇ ਪੰਜਾਬ ਸਰਕਾਰ ਨੇ ਸਖ਼ਤ ਐਕਸ਼ਨ ਲਿਆ ਸੀ ਪ੍ਰਤਾਪ ਬਾਜਵਾ ਤੇ ਐਫਆਈਆਰ ਦਰਜ਼ ਕੀਤੀ ਗਈ ਸੀ ਤੇ ਬਾਜਵਾ ਬਾਅਦ ਵਿੱਚ ਮੌਹਾਲੀ ਦੇ ਸਾਈਬਰ ਥਾਣੇ ਵਿੱਚ ਪੇਸ਼ ਹੋਏ ਸਨ ਜਿਸ ਤੇ ਪੁਲਿਸ ਨੇ ਉਹਨਾਂ ਤੋਂ 5 ਘੰਟੇ 25 ਮਿੰਟ ਤੱਕ ਪੁੱਛਗਿੱਛ ਕੀਤੀ ਸੀ। ਪਰ ਹੁਣ ਇੱਕ ਖ਼ਬਰ ਹੋਰ ਆ ਰਹੀ ਹੈ ਜਿਸ ਵਿੱਚ ਖਾਲੀਸਤਾਨੀ ਪਨੂੰ ਨੇ ਬਾਜਵਾ ਦਾ ਸਮਰਥਨ ਕੀਤਾ ਹੈ। ਗੁਰਪੰਤਵੰਤ ਪਨੂੰ ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਧਮਕਾ ਚੁੱਕੇ ਹਨ ਕੁਝ ਕੁ ਦਿਨਾਂ ਬਾਅਦ ਉਹ ਕੋਈ ਨਾਂ ਕੋਈ ਭੜਕਾਊ ਬਿਆਨ ਜਾਰੀ ਕਰਦੇ ਰਹਿੰਦੇ ਹਨ। ਪਰ ਹੁਣ ਪਨੂੰ ਦੀ ਬਾਜਵਾ ਦੀ ਇਸ ਸਪੋਰਟ ਤੇ ਆਮ ਆਦਮੀ ਨੇ ਸਵਾਲ ਖੜ੍ਹੇ ਕਰਨੇ ਸੁਰੂ ਕਰ ਦਿੱਤੇ ਹਨ ਕਈ ਆਪ ਆਗੂਆਂ ਦੇ ਬਿਆਨ ਆਏ ਹਨ ਤੇ ਉਹ ਬਾਜਵਾ ਨੂੰ ਪੁੱਛ ਰਹੇ ਹਨ ਕਿ ਤੁਹਾਡੇ ਪਨੂੰ ਨਾਲ ਕਿਸ ਤਰ੍ਹਾਂ ਦੇ ਸਬੰਧ ਹਨ।
ਗੁਰਪੰਤਵੰਤ ਪਨੂੰ ਨੇ ਕੀਤਾ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਦਾ ਸਮਰਥਨ:
