ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੰਜਾਬ ਸਰਕਾਰ ਨੇ ਦੁਆਰਾ ਦੋ SHO ਮੁਅਤਲ ਕਰ ਦਿੱਤੇ ਗਏ ਹਨ। ਇਹ SHO ਨਸ਼ੇ ਵੇਚਣ ਵਾਲਿਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਸਨ। ਪਰ ਹੁਣ ਐਸ ਐਸ ਪੀ ਬਠਿੰਡਾ ਅਮਨੀਤ ਕੌਂਡਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਵੀ ਪੰਜਾਬ ਪੁਲਿਸ ਦੀ ਇੱਕ ਪੁਲਿਸ ਕਾਂਸਟੇਬਲ ਲੇਡੀ ਨੂੰ ਚਿੱਟੇ ਦੀ ਤਸ਼ਕਰੀ ਕਰਨ ਸਬੰਧੀ ਗ੍ਰਿਫਤਾਰ ਕੀਤਾ ਸੀ ਤੇ ਉਸ ਤੇ ਐਕਸ਼ਨ ਕੀਤਾ ਗਿਆ ਸੀ।
ਪੰਜਾਬ ਸਰਕਾਰ ਹੁਣ ਨਸ਼ਿਆਂ ਦੇ ਤਸ਼ਕਰਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰ ਹੈ ਆਏ ਦਿਨ ਚਿੱਟੇ ਦੇ ਸੌਦਾਗਰਾਂ ਨੂੰ ਫੜਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੁਆਰਾ ਹੁਣ ਤੱਕ ਹਜ਼ਾਰਾ ਦੀ ਗਿਣਤੀ ਵਿੱਚ ਨਸ਼ਾ ਤਸ਼ਕਰਾ ਨੂੰ ਫੜਿਆ ਹੈ ਜਿਹਨਾਂ ਦੀ ਗਿਣਤੀ ਛੇ ਹਜ਼ਾਰ ਤੋਂ ਉੱਤੇ ਹੈ ਜਿਸ ਵਿੱਚ 1000 ਦੇ ਲਗਭਗ ਔਰਤਾਂ ਵੀ ਸ਼ਾਮਲ ਹਨ।