ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਹੁਣ ਰਾਣਾ ਕੇ.ਪੀ. ਸਿੰਘ ਨੇ ਵੀ ਪੰਜਾਬ ਚ ਅਫ਼ੀਮ ਦੀ ਖੇਤੀ ਸਮੇਂ ਦੀ ਲੋੜ ਦੱਸਿਆ ਹੈ। ‘ਚਿਟੇ’ ਅਤੇ ਹੋਰ ਕੈਮੀਕਲ ਵਾਲੇ ਨਸ਼ੀਲੇ ਪਦਾਰਥਾਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਰਫ਼ ਇਕੋ ਹੀ ਹੱਲ ਹੈ ਕਿ ਪੰਜਾਬ ਨੂੰ ਅਫ਼ੀਮ ਦੀ ਖੇਤੀ ਦੀ ਆਗਿਆ ਦਿੱਤੀ ਜਾਵੇ, ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪ੍ਰਗਟ ਕੀਤੇ। ‘ਯੁੱਧ ਨਸ਼ਿਆਂ ਵਿਰੁੱਧ’ ‘ਚ ਸਾਨੂੰ ਸੀਮਿਤ ਸਫਲਤਾ ਹੀ ਮਿਲੇਗੀ ਕਿਉਂਕਿ ਇਹੋ ਜਿਹੇ ਯੁੱਧ ਤਾਂ ਅਮਰੀਕਾ ਕੈਨੇਡਾ ਦੀ ਧਰਤੀ ਤੇ ਵੀ ਚੱਲ ਚੁੱਕੇ ਹਨ।
ਪਰ ਪੰਜਾਬ ਸਰਕਾਰ ਨੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਕਈ ਨਸ਼ਾ ਦੇ ਤਸ਼ਕਰਾਂ ਤੇ ਤਿੱਖੀ ਕਾਰਵਾਈ ਕੀਤੀ ਹੈ। ਇਹਨਾਂ ਨਸ਼ਾਂ ਤਸ਼ਕਰਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ। ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਤੇ ਵੀ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਹੈ ਕਿਉਂਕਿ ਉਸ ਨੂੰ ਚਿੱਟੇ ਦੀ ਤਸ਼ਕਰੀ ਕਰਦੇ ਸਮੇਂ ਰੰਗੇ ਹੱਥੀ ਫੜਿਆ ਗਿਆ ਸੀ। ਪੰਜਾਬ ਸਰਕਾਰ ਨੇ ਬੰਠਿਡਾ ਦੇ ਦੋ ਐਸ.ਐਚ.ਓ ਨੂੰ ਵੀ ਮੁਅਤਲ ਕੀਤਾ ਹੈ ਕਿਉਂਕਿ ਉਹ ਨਸ਼ੇ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ ਸਨ।