ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਐਕਸ ‘ਤੇ ਪੋਸਟ ਕੀਤਾ,। “ਐਲੋਨ ਮਸਕ ਨਾਲ ਗੱਲ ਕੀਤੀ ਅਤੇ ਵੱਖ-ਵੱਖ ਮੁੱਦਿਆਂ ‘ਤੇ ਗੱਲ ਕੀਤੀ, ਜਿਸ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਸਾਡੀ ਮੁਲਾਕਾਤ ਦੌਰਾਨ ਅਸੀਂ ਜਿਨ੍ਹਾਂ ਵਿਸ਼ਿਆਂ ‘ਤੇ ਚਰਚਾ ਕੀਤੀ ਸੀ, ਉਨ੍ਹਾਂ ‘ਤੇ ਵੀ ਚਰਚਾ ਕੀਤੀ।”
ਉਨ੍ਹਾਂ ਅੱਗੇ ਕਿਹਾ, “ਅਸੀਂ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਭਾਰਤ ਇਨ੍ਹਾਂ ਖੇਤਰਾਂ ਵਿੱਚ ਅਮਰੀਕਾ ਨਾਲ ਆਪਣੀਆਂ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਇਸ ਮਹੀਨੇ ਵਿੱਚ ਹੀ ਅਮਰੀਕਾ ਦੇ ਉੱਪ ਰਾਸ਼ਟਰਪਤੀ ਭਾਰਤ ਦਾ ਦੌਰਾ ਕਰਨਗੇ ਜਿਸ ਵਿੱਚ ਉਹ ਭਾਰਤ ਨਾਲ ਆਰਥਿਕ, ਰਾਜਨੀਤਿਕ ਤੇ ਵਿਦੇਸ਼ੀ ਸਬੰਧਾਂ ਤੇ ਗੱਲਬਾਤ ਕਰ ਸਕਦੇ ਹਨ।
ਐਲੋਨ ਮਸਕ ਭਾਰਤ ਵਿੱਚ ਟੈਸਲਾ ਕਾਰ ਲੈ ਕਿ ਆਉਣਾਂ ਚਾਹੁੰਦੇ ਹਨ ਪਰ ਕਿਸੇ ਨਾਂ ਕਿਸੇ ਮਸਲੇ ਕਰਕੇ ਐਲੋਨ ਮਸਕ ਦੀ ਭਾਰਤ ਸਰਕਾਰ ਨਾਲ ਗੱਲਬਾਤ ਸਿਖ਼ਰ ਤੇ ਨਹੀਂ ਲੱਗ ਰਹੀ ਪਰ ਹੁਣ ਹੋ ਸਕਦਾ ਹੈ ਕਿ ਐਲੋਨ ਦੀ ਟੈਸਲਾ ਭਾਰਤ ਵਿੱਚ ਜਲਦੀ ਆਵੇਗੀ।