ਅਫ਼ੀਮ ਬਣ ਸਕਦੀ ਹੈ ਹੈਰੋਇਨ ਦਾ ਬਦਲ-ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ। ਬੀਤੇ ਕੱਲ੍ਹ ਰਾਣਾ ਕੇ.ਪੀ. ਸਿੰਘ ਨੇ ਵੀ ਪੰਜਾਬ ਚ ਅਫ਼ੀਮ ਦੀ ਖੇਤੀ ਸਮੇਂ ਦੀ ਲੋੜ ਵਾਲਾ ਬਿਆਨ ਦਿੱਤਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਹੁਣ ਕਾਂਗਰਸ ਦੇ ਆਗੂਆਂ ਨੇ ਅਫ਼ੀਮ ਨੂੰ ਹੈਰੋਇਨ ਤੇ ਹੋਰ ਸਿੰਥੈਟਿਕ ਨਸ਼ਿਆਂ ਦਾ ਬਦਲ ਦੱਸਣਾ ਸ਼ੁਰੂ ਕਰ ਦਿੱਤਾ ਹੈ।
ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟੀਵੀ ਇੰਟਰਵਿਊ ‘ਚ ਕਿਹਾ ਕਿ ਜੇ 2027 ‘ਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪਾਰਟੀ ਇਸ ਦੀ ਖੇਤੀ ਬਾਰੇ ਸੋਚੇਗੀ। ਪਾਰਟੀ ਪ੍ਰਧਾਨ ਦੇ ਨਾਲ-ਨਾਲ ਸਾਬਕਾ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ ਨੇ ਵੀ ਪੰਜਾਬ ਚ ਅਫੀਮ ਦੀ ਖੇਤੀ ਕਰਵਾਏ ਜਾਣ ਦੀ ਮੰਗ ਕੀਤੀ ਸੀ।
ਇੱਥੇ ਦੱਸਣਯੋਗ ਹੈ ਕਿ ਪੰਜਾਬ ਭਾਜਪਾ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਹੈਰੋਇਨ ਤੇ ਸਿੰਥੇਟਿਕ ਡਰੱਗ ਦੇ ਬਦਲ ਲਈ ਸਰਕਾਰ ਨੂੰ ਸਝੁਾਅ ਦਿੱਤੇ ਹੈ ਪਰ ਉਹਨਾਂ ਨੇ ਅਫ਼ੀਮ ਦੀ ਖੇਤੀ ਦੀ ਹਾਲੇ ਕੋਈ ਹਿਮਾਇਤ ਨਹੀਂ ਕੀਤੀ ਹੈ