ਅਜਨਾਲਾ ਥਾਣੇ ‘ਤੇ ਗ੍ਰਨੇਡ ਹਮਲੇ ਨੂੰ ਪੁਲਿਸ ਨੇ ਦੱਸਿਆ ਅਫ਼ਵਾਹ। ਅਮਰੀਕੀ ਸੁਰੱਖਿਆ ਏਜੰਸੀ ਐੱਫਬੀਆਈ ਵੱਲੋਂ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪੱਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸ ਦੇ ਸਾਥੀ ਜੀਵਨ ਫ਼ੌਜੀ ਨੇ ਸ਼ੁੱਕਰਵਾਰ ਸਵੇਰੇ ਅਜਨਾਲਾ ਪੁਲਿਸ ਸਟੇਸ਼ਨ ‘ਤੇ ਗ੍ਰਨੇਡ ਹਮਲੇ ਦਾ ਦਾਅਵਾ ਕੀਤਾ। ਹਾਲਾਂਕਿ ਪੁਲਿਸ ਨੇ ਇਸ ਨੂੰ ਅਫ਼ਵਾਹ ਦੱਸਿਆ ਹੈ।
ਦੱਸਣ-ਯੋਗ ਹੈ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਪੱਸ਼ੀਆ ਦੀ ਅਮਰੀਕਾ ਦੀ ਐਫ.ਬੀ.ਆਈ ਨੇ ਗ੍ਰਿਫਤਾਰੀ ਕੀਤੀ ਹੈ। ਦਸਿਆ ਜਾ ਰਿਹਾ ਹੈ ਹਰਪ੍ਰੀਤ ਸਿੰਘ ਨੇ ਪੰਜਾਬ ਵਿੱਚ ਹੁਣ ਤੱਕ ਜਿੰਨੇ ਵੀ ਬੰਬ ਬਲਾਸਟ ਹੋਏ ਹਨ ਉਸ ਵਿੱਚ ਹੈਪੀ ਪੱਸ਼ੀਆ ਦਾ ਹੀ ਹੱਥ ਹੈ ਅਤੇ ਹੈਪੀ ਪੱਸ਼ੀਆ ਪਾਕਿਸਤਾਨ ਬੈਠੇ ਗੈਂਗਸਟਰ ਰਿੰਦਾ ਗਰੁੱਪ ਤੇ ਅੰਤਰਾਸ਼ਟਰੀ ਗੈਂਗ ਬੱਬਰ ਖਾਲਸ਼ਾ ਨਾਲ ਸਬੰਧ ਹਨ। ਹਰਪ੍ਰੀਤ ਪੱਸ਼ੀਆ ਭਾਰਤ ਦੀ ਐੱਨ.ਆਈ.ਏ ਏਜੰਸੀ ਵੱਲੋਂ ਹਿੱਟ ਲਿਸਟ ਤੇ ਸੀ ਤੇ ਭਾਰਤ ਦੀ ਏਜੰਸੀਆਂ ਅਮਰੀਕਾ ਦੇ ਲਗਾਤਾਰ ਸਪੰਰਕ ਵਿੱਚ ਸਨ।