ਲੁਧਿਆਣਾ ਪੱਛਮੀ ਤੋਂ ਆ ਰਹੀ ਇੱਕ ਖ਼ਬਰ ਨੇ ਪੰਜਾਬ ਸਰਕਾਰ ਨੂੰ ਫਿਰ ਤੋਂ ਲੋਕਾਂ ਦੀ ਨਰਾਜ਼ਗੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਮੌਜੂਦਾ ਐਮ.ਐਲ.ਏ ਪ੍ਰਗਟ ਸਿੰਘ ਨੇ ਫੇਸਬੁੱਕ ਤੇ ਤਸ਼ਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਇਸ ਸਕੂਲ ਦਾ ਪਹਿਲਾਂ ਵੀ ਉਦਘਾਟਨ ਕੀਤਾ ਜਾ ਚੁੱਕਾ ਹੈ ਇਹ ਉਦਘਾਟਨ ਪਹਿਲਾਂ ਮਰਹੂਮ ਆਪ ਉਮੀਦਵਾਰ ਗੁਰਪ੍ਰੀਤ ਗੋਗੀ ਜੀ ਨੇ ਕੀਤਾ ਸੀ, ਜੋ ਕਿ ਹੁਣ ਫਿਰ ਤੋਂ ਆਪ ਉਮੀਦਵਾਰ ਕਰ ਰਿਹਾ ਹੈ। ਉਹਨਾਂ ਨੇ ਲਿਖਿਆ ਕਿ ਇਹ ਉਹਨਾਂ ਲਈ ਅਪਮਾਨ ਵਾਲੀ ਗੱਲ ਹੈ। ਉਹਨਾਂ ਨੇ ਸਰਕਾਰ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਇਹ ਪਹਿਲਾ ਹੋ ਚੁੱਕੇ ਉਦਘਾਟਨ ਦੀ ਬੇਅਦਬੀ ਨਹੀਂ।
ਉਹਨਾਂ ਨੇ ਕਿਹਾ ਕਿ ਇਹ ਇਮਾਰਤ ਇੱਕ ਐਨ.ਜੀ.ਓ ਵੱਲੋਂ ਬਣਾਈ ਗਈ ਸੀ ਜਿਸ ਦਾ ਹੁਣ ਨਾਮ ਹੀ ਮਿਟਾ ਦਿਤਾ ਗਿਆ ਹੈ। ਉਹਨਾਂ ਨੇ ਸਰਕਾਰ ਤੇ ਤੰਜ ਕਰਦੇ ਹੋਏ ਲਿਖਿਆ ਕਿ ਇਹ ਸਿੱਖਿਆ ਕ੍ਰਾਂਤੀ ਨਹੀਂ ਇਹ ਨੀਹ ਪੱਥਰ ਕ੍ਰਾਂਤੀ ਹੈ।
