ਅਰਬਪਤੀ ਐਲੋਨ ਮਸਕ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣਗੇ, ਉਨ੍ਹਾਂ ਨੇ ਐਕਸ ‘ਤੇ ਐਲਾਨ ਕੀਤਾ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਸਮੇਤ ਮੁੱਦਿਆਂ ‘ਤੇ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਦਿੰਦੇ ਹੋਏ, ਮਸਕ ਨੇ ਲਿਖਿਆ, “ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨਾ ਸਨਮਾਨ ਦੀ ਗੱਲ ਸੀ। ਮੈਂ ਇਸ ਸਾਲ ਦੇ ਅੰਤ ਵਿੱਚ ਭਾਰਤ ਆਉਣ ਦੀ ਉਮੀਦ ਕਰ ਰਿਹਾ ਹਾਂ।”
ਟੈਸਲਾ ਦੇ ਮਾਲਕ ਐਲੋਨ ਮਾਸਕ ਭਾਰਤ ਵਿੱਚ ਤਕਨਾਲੋਜੀ ਦੇ ਵਿਕਾਸ ਵਿੱਚ ਭਾਰਤ ਦਾ ਸਹਿਯੋਗ ਕਰ ਸਕਦੇ ਹਨ। ਉਮੀਦ ਹੈ ਉਹਨਾਂ ਦੇ ਇਸ ਸਾਲ ਭਾਰਤ ਆਉਣ ਨਾਲ ਟੈਸਲਾ ਕਾਰ ਭਾਰਤ ਵਿੱਚ ਆਉਣ ਨੂੰ ਲੈ ਕਿ ਕੋਈ ਸਮਝੌਤਾ ਹੋ ਸਕਦਾ ਹੈ। ਪਹਿਲਾਂ ਟੈਸਲਾ ਕਾਰ ਨੂੰ ਲੈ ਕਿ ਐਲੋਨ ਮਾਸਕ ਦੀ ਭਾਰਤ ਨਾਲ ਸਹਿਮਤੀ ਨਹੀ ਹੋ ਪਾਈ ਪਰ ਉਮੀਦ ਹੈ ਭਾਰਤ ਦੀ ਪ੍ਰਧਾਨ ਮੰਤਰੀ ਨਾਲ ਉਹ ਇਸ ਮਸਲੇ ਨੂੰ ਲੈ ਕਿ ਲਗਾਤਾਰ ਸਪੰਰਕ ਵਿੱਚ ਹਨ।