ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਚੀਨ ਕੈਨੇਡਾ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਵਿੱਚ ਇੱਕ ਚੋਣ ਬਹਿਸ ਦੌਰਾਨ ਸੁਰੱਖਿਆ ਦੇ ਮਾਮਲੇ ਵਿੱਚ ਚੀਨ ਨੂੰ ਆਪਣੇ ਦੇਸ਼ ਦਾ ਸਾਹਮਣਾ ਕਰ ਰਿਹਾ “ਸਭ ਤੋਂ ਵੱਡਾ ਖ਼ਤਰਾ” ਦੱਸਿਆ। ਉਨ੍ਹਾਂ ਨੇ ਵੀਰਵਾਰ ਨੂੰ ਮਾਂਟਰੀਅਲ ਵਿੱਚ ਅੰਗਰੇਜ਼ੀ-ਭਾਸ਼ਾ ਬਹਿਸ ਦੌਰਾਨ ਬਿਨਾਂ ਕਿਸੇ ਸੰਕੇਤ ਦੇ ਇਹ ਬਿਆਨ ਦਿੱਤਾ। ਪਿਛਲੇ ਮਹੀਨੇ, ਕੈਨੇਡਾ ਦੀ ਜਾਸੂਸੀ ਸੇਵਾ ਨੇ ਰਿਪੋਰਟ ਦਿੱਤੀ ਸੀ ਕਿ ਚੀਨ 28 ਅਪ੍ਰੈਲ ਨੂੰ ਹੋਣ ਵਾਲੀਆਂ ਕੈਨੇਡੀਅਨ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ।
ਮੌਜੂਦਾ ਸਮੇਂ ਵਿੱਚ ਕੈਨੇਡਾ ਦੇ ਅਮਰੀਕਾ ਨਾਲ ਸਬੰਧ ਵੀ ਠੀਕ ਨਹੀਂ ਹਨ। ਟਰੰਪ ਨੇ ਕੈਨੇਡਾ ਤੇ ਟੈਰਿਫ ਲਗਾਏ ਸਨ ਜਿਸ ਨਾਲ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਵਿੱਚ ਖਟਾਸ ਆਈ ਹੈ। ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਹੁਣ ਚੀਨ ਨੂੰ ਕੈਨੇਡਾ ਦੀ ਸੁਰੱਖਿਆ ਲਈ ਚੀਨ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ।