ਚੀਨ ਦੀ ਨਵੀਂ ਰੇਲਗੱਡੀ 1000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਈ ਜਹਾਜ਼ ਨਾਲੋਂ ਤੇਜ਼ ਹੋਵੇਗੀ। ਚੀਨ ਦੀ ਅਗਲੀ ਪੀੜ੍ਹੀ ਦੀ ਮੈਗਲੇਵ ਰੇਲਗੱਡੀ, ਜੋ ਕਿ 621 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚਣ ਲਈ ਤਿਆਰ ਹੈ, ਰਗੜ ਰਹਿਤ ਯਾਤਰਾ ਲਈ ਸੁਪਰਕੰਡਕਟਿੰਗ ਮੈਗਨੇਟ ਦੀ ਵਰਤੋਂ ਕਰੇਗੀ। ਇਹ ਤਕਨਾਲੋਜੀ ਗਤੀ, ਊਰਜਾ ਕੁਸ਼ਲਤਾ ਅਤੇ ਵਾਤਾਵਰਣ ਸਥਿਰਤਾ ਨੂੰ ਵਧਾਉਂਦੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਹਿਜ ਔਨਬੋਰਡ ਕਨੈਕਟੀਵਿਟੀ ਦੇ ਨਾਲ, ਸਮਾਰਟ, ਹਰੇ ਭਰੇ ਅਤੇ ਤੇਜ਼ ਆਵਾਜਾਈ ਲਈ ਇੱਕ ਗਲੋਬਲ ਮਿਆਰ ਸਥਾਪਤ ਕਰਕੇ ਹਾਈ-ਸਪੀਡ ਰੇਲ ਵਿੱਚ ਕ੍ਰਾਂਤੀ ਲਿਆਉਣਾ ਹੈ।
ਕੋਈ ਸ਼ੱਕ ਨਹੀਂ ਕਿ ਚਾਈਨਾ ਨੇ ਤਕਨਾਲੋਜੀ ਦੇ ਸੈਕਟਰ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਟਰੰਪ ਦੇ ਲਗਾਏ ਟੈਰਿਫਾਂ ਦੇ ਬਾਵਜੂਦ ਵੀ ਚਾਈਨਾਂ ਦੇ ਟਰੇਡ ਵਿੱਚ ਕੋਈ ਗਿਰਾਵਟ ਦੇਖਣ ਦੀ ਬਜਾਏ ਵਾਧਾ ਦਰਜ਼ ਕੀਤਾ ਗਿਆ ਹੈ। ਇਹ ਵਾਧਾ ਦਰ 12.5 ਪ੍ਰਤੀਸ਼ਤ ਸੀ। ਅਮਰੀਕਾ ਨੇ 245 ਪ੍ਰਤੀਸ਼ਤ ਟੈਰਿਫ ਚਾਈਨਾਂ ਤੇ ਲਗਾਏ ਹਨ। ਅਮਰੀਕਾ ਦੇ ਰਾਸ਼ਟਰਪਤੀ ਲਗਾਤਾਰ ਇਹ ਵੀ ਕਹਿ ਰਹੇ ਹਨ ਕਿ ਉਹਨ ਚਾਈਨਾ ਲਈ ਇੱਕ ਚੰਗੀ ਡੀਲ ਲੈ ਕਿ ਆਉਣਗੇਂ ਤੇ ਚਾਈਨਾਂ ਵੀ ਅਮਰੀਕਾ ਦੇ ਇਸ ਕਦਮ ਨੂੰ ਗਲਤ ਦੱਸ ਰਿਹਾ ਹੈ ਤੇ ਅਮਰੀਕਾ ਦੁਆਰਾ ਲਗਾਏ ਟੈਰਿਫਾਂ ਤੇ ਵਿਚਾਰ ਕਰਨ ਲਈ ਲਗਾਤਾਰ ਕਹਿ ਰਿਹਾ।
ਚਾਈਨਾ ਨੇ ਹੁਣ ਵਪਾਰ ਨੂੰ ਲੈ ਕਿ ਨਵੀਂ ਨੀਤੀ ਬਣਾਈ ਹੈ ਜਿਸ ਤਹਿਤ ਉਹ ਭਾਰਤ ਵਰਗੇ ਕਈ ਹੋਰ ਗੁਆਂਢੀ ਦੇਸ਼ਾਂ ਲਈ ਚੰਗੇ ਤੇ ਸਸਤੇ ਰੇਟਾਂ ਤੇ ਵਪਾਰ ਕਰਨ ਲਈ ਲਗਾਤਾਰ ਪ੍ਰੇਰਿਤ ਕਰ ਰਹੇ ਹਨ। ਉਹ ਅਮਰੀਕਾ ਦੀ ਥਾਂ ਹੁਣ ਆਪਣਾ ਵਪਾਰ ਹੋਰ ਦੇਸ਼ਾਂ ਨਾਲ ਕਰਨਾ ਚਾਹੁੰਦੇ ਹੈ ਤਾਂ ਜੋ ਮਾਰਕਿਟ ਵਿੱਚ ਟਰੰਪ ਦੇ ਆਏ ਟੈਰਿਫਾਂ ਕਾਰਨ ਘਾਟੇ ਨੂੰ ਪੂਰਾ ਕੀਤਾ ਜਾ ਸਕੇ।